ਪਾਕਿ ਖ਼ਿਲਾਫ਼ ਭਾਰਤ ਦੀ ਵੱਡੀ ਕਾਰਵਾਈ, ਤਿੰਨ ਪਾਕਿਸਤਾਨੀ ਜਵਾਨਾਂ ਨੂੰ ਕੀਤਾ ਢੇਰ, ਕਈ ਬੰਕਰ ਤਬਾਹ

ਜੰਮੂ: ਸੁਤੰਤਰਤਾ ਦਿਵਸ ਦੇ ਦਿਨ ਫ਼ੌਜ ਨੇ ਪੁਣਛ ਦੇ ਕ੍ਰਿਸ਼ਣਾ ਘਾਟੀ ‘ਚ ਸੀਜ਼ਫਾਇਰ ਦੀ ਉਲੰਘਣਾ ਕਰਦੇ ਹੋਏ ਭਾਰੀ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ‘ਤੇ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਵੱਲੋਂ ਪਾਕਿ ਫ਼ੌਜ ਦੇ ਤਿੰਨ ਜਵਾਨ ਢੇਰ ਕਰ ਦਿੱਤੇ ਤੇ ਦੁਸ਼ਮਣ ਦੇ ਕਈ ਬੰਕਰ ਵੀ ਤਬਾਹ ਕਰ ਦਿੱਤੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਈ ਫ਼ੌਜੀ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਪਾਕਿ ਫ਼ੌਜ ਵੀਰਵਾਰ ਸ਼ਾਮ ਕਰੀਬ ਪੰਜ ਵਜੇ ਕ੍ਰਿਸ਼ਣਾ ਘਾਟੀ ਸੈਕਟਰ ‘ਚ ਫ਼ੌਜ ਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਪਾਕਿ ਫ਼ੌਜ ਇਸ ਗੋਲ਼ੀਬਾਰੀ ਦੀ ਆੜ੍ਹ ‘ਚ ਅੱਤਵਾਦੀਆਂ ਨੂੰ ਭਾਰਤੀ ਖੇਤਰ ‘ਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਭਾਰਤੀ ਫ਼ੌਜ ਦੇ ਜਵਾਨਾਂ ਨੇ ਇਸ ਕੋਸ਼ਿਸ਼ ਨੂੰ ਫੇਲ੍ਹ ਕਰ ਦਿੱਤਾ ਤੇ ਜਵਾਬੀ ਕਾਰਵਾਈ ਕਰਦੇ ਹੋਏ ਪਲਟਵਾਰ ਕੀਤਾ।

ਭਾਰਤੀ ਫ਼ੌਜ ਨੇ ਪਾਕਿਸਤਾਨ ਫ਼ੌਜ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਜਿਸ ‘ਚ ਕਿਹਾ ਗਿਆ ਹੈ ਕਿ ਸੀਜ਼ਫਾਇਰ ਦੀ ਉਲੰਘਣਾ ਕਰਦੇ ਹੋਏ ਭਾਰਤੀ ਫ਼ੌਜੀ ਸ਼ਹੀਦ ਹੋ ਗਿਆ। ਭਾਰਤੀ ਫ਼ੌਜ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਕਿਹਾ ਹੈ।

ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਪਾਕਿ ਫ਼ੌਜ ਦੇ ੰਿਤੰਨ ਜਵਾਨ ਮਾਰੇ ਗਏ ਹਨ। ਜਦਕਿ ਕਈ ਜਵਾਨ ਜ਼ਖ਼ਮੀ ਹੋ ਗਏ ਹਨ ਤੇ ਪਾਕਿ ਫ਼ੌਜ ਦੇ ਕਈ ਬੰਕਰ ਤਬਾਹ ਹੋ ਗਏ। ਗੋਲ਼ੀਬਾਰੀ ਦੌਰਾਨ ਪਾਕਿ ਫ਼ੌਜ ਦੀ ਐਬੂਲੈਂਸ ਸਰਹੱਦ ਕਰੀਬ ਆਉਂਦੀ ਨਜ਼ਰ ਆਈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਕਿ ਫ਼ੌਜ ਦਾ ਜਵਾਬੀ ਕਾਰਵਾਈ ‘ਚ ਕਾਫ਼ੀ ਨੁਕਸਾਨ ਹੋਇਆ ਹੈ।

Leave a Reply

Your email address will not be published. Required fields are marked *