ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ-ਜਨਾਹ

 ਚੰਡੀਗੜ੍ਹ: ਪਿੰਜੌਰ ਦੀ ਲੜਕੀ ਨੇ ਅੰਬਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜਨਾਹ ਕੀਤਾ ਗਿਆ ਹੈ। ਅੰਬਾਲਾ ਪੁਲਿਸ ਨੇ ਇਸ ਮਾਮਲੇ ਵਿਚ ਜ਼ੀਰੋ ਐੱਫਆਈਆਰ ਦਰਜ ਕਰ ਕੇ ਕੇਸ ਮਨੀਮਾਜਰਾ ਥਾਣਾ ਦੀ ਪੁਲਿਸ ਨੂੰ ਤਬਦੀਲ ਕਰ ਦਿੱਤਾ ਹੈ। ਇਸ ਮਗਰੋਂ ਮਨੀਮਾਜਰਾ ਥਾਣਾ ਦੀ ਪੁਲਿਸ ਨੇ ਨਿਊ ਮਾਡਲ ਕਾਲੋਨੀ, ਅੰਬਾਲਾ ਵਾਸੀ ਮੁਲਜ਼ਮ ਵਿਰੁੱਧ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪ੍ਰਰਾਪਤ ਜਾਣਕਾਰੀ ਮੁਤਾਬਕ ਪਿੰਜੌਰ ਦੀ ਵਸਨੀਕ 40 ਸਾਲਾ ਅੌਰਤ ਨੇ ਅੰਬਾਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਉਸ ਨੇ ਦੱਸਿਆ ਕਿ 2005 ਵਿਚ ਉਸ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ। ਇਸ ਮਗਰੋਂ ਉਹ ਪਤੀ ਨਾਲੋਂ ਵੱਖ ਹੋ ਕੇ ਮਾਮਾ ਦੇ ਮਨੀਮਾਜਰਾ ਸਥਿਤ ਘਰ ਵਿਚ ਰਹਿਣ ਲੱਗੀ। ਉਹ ਦੁਕਾਨ ‘ਤੇ ਕੰਮ ਲੱਗੀ ਸੀ ਤੇ ਇਸੇ ਦੌਰਾਨ ਉਥੇ ਕੰਮ ਕਰਦੇ ਅਮਨਦੀਪ ਨਾਲ ਉਹਦੀ ਮੁਲਾਕਾਤ ਹੋਈ। ਇਸ ਮਗਰੋਂ ਦੋਵਾਂ ਵਿਚ ਦੋਸਤੀ ਹੋ ਗਈ। ਅੌਰਤ ਨੇ ਦੋਸ਼ ਲਾਏ ਹਨ ਕਿ ਅਮਨ ਨੇ ਉਸ ਨੂੰ ਵਿਆਹ ਕਰਾਉਣ ਦਾ ਝਾਂਸਾ ਦਿੱਤਾ ਸੀ ਤੇ 2012 ਤੋਂ 2017 ਦੌਰਾਨ ਉਹ ਪੀੜਤਾ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਹੈ। ਜਦੋਂ ਪੀੜਤ ਅੌਰਤ ਦਾ ਪਤੀ ਨਾਲੋਂ ਤਲਾਕ ਹੋ ਗਿਆ ਤਾਂ ਉਸ ਨੇ ਅਮਨ ਨੂੰ ਵਿਆਹ ਕਰਾਉਣ ਲਈ ਆਖਿਆ ਪਰ ਉਸ ਨੇ ਸਾਫ਼ ਨਾਂਹ ਕਰ ਦਿੱਤੀ। ਇਸ ਮਗਰੋਂ ਹੁਣ ਅੌਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਦੇ ਅਧਾਰ ‘ਤੇ ਅੰਬਾਲਾ ਦੇ ਵਿਮੈਨ ਪੁਲਿਸ ਸਟੇਸ਼ਨ ਵਿਚ ਜ਼ੀਰੋ ਐੱਫਆਈਆਰ ਦਰਜ ਕੀਤੀ ਗਈ ਤੇ ਮਨੀਮਾਜਰਾ ਥਾਣਾ ਨੂੰ ਕੇਸ ਤਬਦੀਲ ਕਰ ਦਿੱਤਾ ਗਿਆ।

Leave a Reply

Your email address will not be published. Required fields are marked *